News and Events

News And Events

Six Students of Department of Punjab Studies Cleared JRF and UGC NET exam

ਅੰਮਿ੍ਰਤਸਰ। ਵਿਰਾਸਤੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮਿ੍ਰਤਸਰ ਦੇ ਪੰਜਾਬੀ ਵਿਭਾਗ ਦੇ ਛੇ ਵਿਦਿਆਰਥੀਆਂ ਨੇ ਦਸੰਬਰ 2019 ਵਿੱਚ ਯੂਨੀਵਰਸਿਟੀ ਗ੍ਰਾਂਟ ਕਮੀਸ਼ਨ (ਯੂਜੀਸੀ) ਵੱਲੋਂ ਲਿਆ ਗਿਆ ਕਾਲਜ ਅਧਿਆਪਕ ਯੋਗਤਾ ਦਾ ਨੈੱਟ ਟੈਸਟ ਪਾਸ ਕਰ ਲਿਆ ਹੈ। ਯੂਜੀਸੀ ਵੱਲੋਂ ਬੀਤੇ ਦਿਨੀ ਐਲਾਨੇ ਗਏ ਨਤੀਜਿਆਂ ਵਿੱਚ ਕਾਲਜ ਦਾ ਵਿਦਿਆਰਥੀ ਗੁਰਵਿੰਦਰ ਸਿੰਘ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਦਾ ਟੈਸਟ ਪਾਸ ਕਰਕੇ ਯੂਜੀਸੀ ਦੀ ਫੈਲੋਸ਼ਿਪ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਜਦਕਿ ਗੁਰਵਿੰਦਰ ਸਿੰਘ ਸਮੇਤ ਗੁਰਪ੍ਰੀਤ ਕੌਰ, ਸ਼ਰਨਜੀਤ ਕੌਰ, ਦਇਆ ਸਿੰਘ, ਦਲਜੀਤ ਕੌਰ ਅਤੇ ਕੁਲਦੀਪ ਕੌਰ ਨੇ ਯੂਜੀਸੀ ਦਾ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਵਾਲੀ ਯੋਗਤਾ ਦਾ ਟੈਸਟ ਪਾਸ ਕੀਤਾ ਹੈ।
ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਹਮੇਸ਼ਾਂ ਤੋਂ ਤਤਪਰ ਰਿਹਾ ਹੈ। ਉਨਾਂ ਕਿਹਾ ਕਿ ਨੈਸ਼ਨਲ ਪੱਧਰ ਦੀ ਇਸ ਯੋਗਤਾ ਨੂੰ ਪ੍ਰਾਪਤ ਕਰਕੇ ਸਾਡੇ ਵਿਦਿਆਰਥੀਆਂ ਨੇ ਕਾਲਜ ਦੇ ਉੱਚ-ਵਿੱਦਿਅਕ ਮਿਆਰ ਅਤੇ ਮਿਹਨਤੀ ਸਟਾਫ ਦੀ ਅਗਵਾਈ ਦਾ ਸਬੂਤ ਦਿੱਤਾ ਹੈ। ਟੈਸਟ ਪਾਸ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਇਸ ਮੌਕੇ ਤੇ ਕਿਹਾ ਕਿ ਵਿਭਾਗ, ਕਾਲਜ ਮੈਨਜਮੈਂਟ ਅਤੇ ਪਿ੍ਰੰਸੀਪਲ ਸਾਹਿਬ ਦੀ ਅਗਵਾਈ ਵਿੱਚ ਅੱਗੇ ਵਧ ਰਿਹਾ ਹੈ। ਉਨਾਂ ਕਿਹਾ ਕਿ ਵਿਭਾਗ ਆਪਣੀ ਵੱਖਰੀ ਸ਼ਾਨਦਾਰ ਲਾਇਬ੍ਰੇਰੀ ਅਤੇ ਆਪਣਾ ਮਿਆਰੀ ਖੋਜ ਰਸਾਲਾ ’ਸੰਵਾਦ’ ਚਲਾਇਆ ਹੋਇਆ ਹੈ, ਜੋ ਉਚੇਰੀ ਸਿੱਖਿਆ ਦੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਉਹਨਾਂ ਨੇ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਮਿਹਨਤੀ ਅਧਿਆਪਕ ਅਤੇ ਚਿੰਤਕ ਬਣਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਤੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਵਨ ਕੁਮਾਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮਿ੍ਰਤਪਾਲ ਕੌਰ, ਡਾ. ਰਜਨੀਸ਼ ਕੌਰ, ਡਾ. ਪਰਮਿੰਦਰਜੀਤ ਕੌਰ ਅਤੇ ਵੱਡੀ ਗਿਣਤੀ ਵਿਚ ਐੱਮ. ਫਿਲ. ਅਤੇ ਐੱਮ. ਏ. ਪੰਜਾਬੀ ਦੇ ਵਿਦਿਆਰਥੀ ਹਾਜ਼ਰ ਸਨ।