• icon0183-5015511, 2258097, 5014411
  • iconkhalsacollegeamritsar@yahoo.com
  • IQAC

Department

ਭਾਈ ਵੀਰ ਸਿੰਘ : ਇਕ ਸ਼ਖ਼ਸੀਅਤ, ਅਨੇਕ ਵਿਰਾਸਤਾਂ ਵਿਸ਼ੇ ਤੇ ਵਿਸ਼ੇਸ਼ ਭਾਸ਼ਣ (16 ਮਾਰਚ, 2023)


 


ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵੱਲੋਂ 16 ਮਾਰਚ, 2023 ਨੂੰ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਭਾਈ ਵੀਰ ਸਿੰਘ ਇਕ ਸ਼ਖਸੀਅਤ ਅਨੇਕ ਵਿਰਾਸਤਾਂ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਪੰਜਾਬੀ ਸਾਹਿਤ ਅਤੇ ਪੰਜਾਬੀ ਸਮਾਜ ਨੂੰ ਦੇਣ ਬਹੁ-ਪੱਖੀ ਹੈ। ਇਸ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਆਧੁਨਿਕ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਨੂੰ ਸ਼ੁਰੂ ਕਰਨ ਵਿਚ ਭਾਈ ਸਾਹਿਬ ਦੀ ਵਿਸ਼ੇਸ਼ ਦੇਣ ਹੈ। ਉਹ ਇਕ ਵਿਅਕਤੀ ਵਾਂਗ ਨਹੀਂ ਇਕ ਸੰਸਥਾ ਵਾਂਗ ਕੰਮ ਕਰਦੇ ਰਹੇ।
ਵਿਸ਼ੇਸ਼ ਲੈਕਚਰ ਦੇਣ ਆਏ ਅਮਰੀਕਾ ਦੇ ਸਿੱਖ ਰਿਸਰਚ ਸੈਂਟਰ ਦੇ ਇਨੋਵੇਟਿਵ ਡਾਇਰੈਕਟਰ ਸ. ਹਰਿੰਦਰ ਸਿੰਘ ਨੇ ‘ਭਾਈ ਵੀਰ ਸਿੰਘ : ਇਕ ਸ਼ਖਸੀਅਤ, ਅਨੇਕ ਵਿਰਾਸਤਾਂ’ ਵਿਸ਼ੇ ਉੱਪਰ ਆਪਣਾ ਭਾਸ਼ਣ ਦਿੰਦਿਆਂ ਕਿਹਾ ਕਿ ਭਾਈ ਵੀਰ ਸਿੰਘ ਨੇ ਆਪਣੇ ਸਮੇਂ, ਸਾਹਿਤ, ਸਮਾਜ ਅਤੇ ਸਿੱਖ ਧਰਮ ਆਦਿ ਹਰ ਖੇਤਰ ਵਿਚ ਆਪਣਾ ਮੋਹਰੀ ਰੋਲ ਅਦਾ ਕੀਤਾ ਅਤੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਬਾਰੇ ਸਾਨੂੰ ਪੁਨਰ-ਵਿਸ਼ਲੇਸ਼ਣ ਕਰਨ ਦੀ ਜਰੂਰਤ ਹੈ। ਭਾਈ ਵੀਰ ਸਿੰਘ ਇਕ ਸ਼ਖਸੀਅਤ ਹੋਣ ਦੇ ਨਾਲ ਨਾਲ ਅਨੇਕਾਂ ਵਿਰਾਸਤਾਂ ਦੇ ਮੋਢੀ ਅਤੇ ਵਾਰਿਸ ਵੀ ਰਹੇ । ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਡਾ. ਆਤਮ ਸਿੰਘ ਰੰਧਾਵਾ, ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਈ ਵੀਰ ਸਿੰਘ ਖ਼ਾਲਸਾ ਕਾਲਜ ਦੇ ਸੰਸਥਾਪਕਾਂ ਦੇ ਵਿਚੋਂ ਇਕ ਹਨ ਅਤੇ ਉਨ੍ਹਾਂ ਬਾਰੇ ਲੈਕਚਰ ਦੇਣ ਲਈ ਉੱਘੀ ਹਸਤੀ ਸ. ਹਰਿੰਦਰ ਸਿੰਘ ਸਾਡੇ ਵਿਚ ਆਏ ਹਨ। ਇਸ ਸਮਾਗਮ ਦੇ ਮੰਚ ਸੰਚਾਲਨ ਦੀ ਜਿੰਮੇਵਾਰੀ ਵਿਭਾਗ ਦੇ ਸੀਨੀਅਰ ਪ੍ਰੋ. ਡਾ. ਪਰਮਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਅਧਿਅਪਕਾਂ ਅਤੇ ਵਿਿਦਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।