• icon0183-5015511, 2258097, 5014411
  • iconkhalsacollegeamritsar@yahoo.com
  • IQAC

Department

ਅਮਰਜੀਤ ਕੌਰ ਪੰਨੂੰ ਨਾਲ ਰੂਬਰੂ ਅਤੇ ਪੁਸਤਕ ਵਿਚਾਰ-ਚਰਚਾ (06-10-2022)


ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਅਮਰੀਕਾ ਨਿਵਾਸੀ ਪੰਜਾਬੀ ਗਲਪਕਾਰ ਅਮਰਜੀਤ ਕੌਰ ਪੰਨੂੰ ਦਾ ਰੁ-ਬਰੂ ਤੇ ਉਨ੍ਹਾਂ ਦੀ ਪੁਸਤਕ 'ਤੇ ਸੰਵਾਦ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਆਪਣੇ ਸ਼ੁਰੂਆਤੀ ਸਮੇਂ ਤੋਂ ਹੀ ਪੰਜਾਬੀ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਨੂੰ ਸਾਡੇ ਕਾਲਜ ਦੀ ਪੁਰਾਣੀ ਵਿਿਦਆਰਥਣ ਹੈ ਤੇ ਅਸੀ ਉਸ ਦਾ ਇਕ ਕਹਾਣੀਕਾਰ ਵਜੋਂ ਸਵਾਗਤ ਕਰਦੇ ਹਾਂ। ਇਸ ਮੌਕੇ ਗਲਪਕਾਰ ਪੰਨੂੰ ਦੇ ਅੰਗਰੇਜ਼ੀ ਵਿਚ ਛਪੇ ਨਾਵਲ ਸਪਲੰਿਟਡ ਵਾਟਰ (ਵੰਡੇ ਹੋਏ ਪਾਣੀ) ਬਾਰੇ ਬੋਲਦਿਆਂ ਅੰਗਰੇਜ਼ੀ ਵਿਭਾਗ ਦੇ ਮੁਖੀ ਸੁਪਨਿੰਦਰ ਕੌਰ ਨੇ ਕਿਹਾ ਕਿ ਇਹ ਨਾਵਲ ਪੰਜਾਬ ਦੀ 1947 'ਚ ਹੋਈ ਵੰਡ ਦੇ ਦੁਖਾਂਤ ਨੂੰ ਪੇਸ਼ ਕਰਦਾ ਤੇ ਆਪਣੀ ਜੜ੍ਹਾਂ ਤੋਂ ਉਖੜੇ ਲੋਕਾਂ ਦੇ ਦਰਦ ਨੂੰ ਅੰਗਰੇਜ਼ੀ ਜ਼ੁਬਾਨ 'ਚ ਪੇਸ਼ ਕਰਨ ਵਾਲਾ ਪਹਿਲਾ ਨਾਵਲ ਹੈ। ਪੰਨੂੰ ਦੇ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ਬਾਰੇ ਗੱਲਬਾਤ ਕਰਦਿਆਂ ਨਾਮਵਰ ਕਵੀ ਤੇ ਆਲੋਚਕ ਡਾ. ਸੁਹਿੰਦਰਬੀਰ ਨੇ ਕਿਹਾ ਕਿ ਅਮਰਜੀਤ ਪੰਨੂੰ ਦੀ ਕਹਾਣੀ ਰੁਮਾਂਸ, ਯਥਾਰਥ ਅਤੇ ਪਰਵਾਸ ਦਾ ਸੁਮੇਲ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ ਸੁਹਿੰਦਰਬੀਰ ਤਰੰਨਮ 'ਚ ਕਵਿਤਾ ਕਹਿਣ ਵਾਲੇ ਪ੍ਰਸਿੱਧ ਸ਼ਾਇਰ ਹਨ ਤੇ ਉਨਾਂ ਨੇ ਆਲੋਚਨਾ ਵਿਚ ਵੀ ਆਪਣਾ ਅਹਿਮ ਸਥਾਨ ਬਣਾਇਆ ਹੈ। ਇਸ ਮੌਕੇ ਵਿਭਾਗ ਦੇ ਅਧਿਆਪਕ ਤੇ ਵਿਿਦਆਰਥੀ ਹਾਜ਼ਰ ਸਨ।