• icon0183-5015511, 2258097, 5014411
  • iconkhalsacollegeamritsar@yahoo.com
  • IQAC

Department

ਪੰਜ-ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2024 ਲਈ ਹਾਰਦਿਕ ਸੱਦਾ।


ਆਪ ਜੀ ਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਪੰਜਾਬੀ ਅਧਿਐਨ ਵਿਭਾਗ ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਪੰਜ-ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇਪੁਸਤਕ ਮੇਲਾ-202(ਮਿਤੀ 21 ਫਰਵਰੀ ਤੋਂ 25 ਫਰਵਰੀ, 2024 ਤਕ) ਕਰਵਾਇਆ ਜਾ ਰਿਹਾ ਹੈ। ਭਾਰਤ ਭਰ ਵਿੱਚੋਂ ਨਾਮਵਰ ਸਾਹਿਤਕਾਰਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪ੍ਰਕਾਸ਼ਕ ਇਸ ਮੇਲੇ ਵਿਚ ਭਾਗ ਲੈ ਰਹੇ ਹਨ, ਜੋ ਬਹੁਤ ਹੀ ਰਿਆਇਤੀ ਦਰਾਂ `ਤੇ ਪੁਸਤਕਾਂ ਉਪਲੱਬਧ ਕਰਾਉਣਗੇ। ਇਸ ਦੌਰਾਨ ਰੋਜ਼ਾਨਾ ਸੈਮੀਨਾਰ, ਪੈਨਲ ਚਰਚਾ, ਰੂ-ਬ-ਰੂ ਅਤੇ ਬਹੁਤ ਸਾਰੀਆਂ ਸਾਹਿਤਕ ਗਤੀਵਿਧੀਆਂ ਹੋਣਗੀਆਂ।

ਇਸ ਮੇਲੇ ਵਿਚ ਅਸੀਂ ਆਪ ਜੀ, ਆਪ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ  ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ-2024 ਵਿਚ ਸ਼ਮੂਲੀਅਤ ਕਰਨ ਦਾ ਹਾਰਦਿਕ ਸੱਦਾ ਦਿੰਦੇ ਹਾਂ ਜੀ।

ਧੰਨਵਾਦ ਸਹਿਤ।

 

(ਡਾ. ਆਤਮ ਸਿੰਘ ਰੰਧਾਵਾ)

ਮੁਖੀ