- Seminar by Punjabi Department
- Seminar on Sahit Sirjna te Sanvad
- One Day National Seminar held on 28 feb 2019
- 98 years old historical letter presented to Khalsa College
- Discussion on Punjabi Novel da "Vidha Shaastar" at Khalsa College
- Punjabi kavi darbaar organised by P.G. Department of Punjabi Studies
- Dedicated to 550th birth Anniversary of Guru Nanak Dev Seminar On Multi Cultural Discourse in Guru Nanak Bani at Khalsa College Amritsar
- Khalsa College Sahit Sabha organised seminar for students on Guru Nanak Bani
- Inauguration of Four days Sahit Utsav and Book Fair at Khalsa College
- Dialogue-E-Punjab in search of Brighter Future, One day National seminar organized by Punjabi Studies Department on 01.11.21 (dated 2.11.21)
Dedicated to 550th birth Anniversary of Guru Nanak Dev Seminar On Multi Cultural Discourse in Guru Nanak Bani at Khalsa College Amritsar
Amritsar, Oct.18, 2019. Asia is nursary of Religions and Difference of religion lies in the thoughts regarding God, was expressed by Bhai Harsimran Singh, an Eminent Sikh Scholar and Director of Bhai Gurdas Institute of Advance Sikh Studies in a seminar on Multi Cultural Discourse in Guru Nanak’s Bani organized by Khalsa College, Amritsar. Senior journalist Varinder Walia graced the occasion as the Chief Guest, while the inaugural session was presided over by Dr. Mehal Singh, the principal of the college. Bhai Harsimran Singh stated that being one with nature, Guru Nanak founded a new religion which seek him in nature. Mr. Walia stressed on the doctrine of work saying of a Sikh would be able to ‘share’ only if he works. He desired to build society based on the problems of Punjab i.e. religious intolerance, migratory trends in youth and agricultural crisis can be searched from the scriptures of Guru Nanak.
The first academic session was presided over by Dr. Lakhwinder Singh Johal, General Secretary of Kala Parishad Punjab while Dr. Raminder Kaur acted to be the chief guest. Many Eminent Scholars like Inderjit Singh Gagoani, Dr. Iswar Dayal Singh, Dr. Amanpreet, Dr. Amarjit, Dr. Kuldeep Singh Dhillon, Dr. Heera Singh presented scholarly papers on the occasion. Dr. Atam Singh, Dr. Parminder Singh and Dr. Bhupinder also enlightened the audience with their scholar insights. The teachers and students of various faculties benefited the occasion.
ਗੁਰੂ ਨਾਨਕ ਬਾਣੀ : ਬਹੁ-ਸਭਿਆਚਾਰਕ ਪ੍ਰਵਚਨ
ਵਿਸ਼ੇ ਤੇ ਖ਼ਾਲਸਾ ਕਾਲਜ ਨੇ ਕਰਵਾਇਆ ਸੈਮੀਨਾਰ
ਮਿਤੀ - ਅੰਮ੍ਰਿਤਸਰ - ਪੰਜਾਬ ਦੀ ਵਿਰਾਸਤੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਗੁਰੂ ਨਾਨਕ ਬਾਣੀ : ਬਹੁ-ਸਭਿਆਚਾਰਕ ਪ੍ਰਵਚਨ ਵਿਸ਼ੇ ਤੇ ਇਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਸ. ਵਰਿੰਦਰ ਵਾਲੀਆ ਮੁੱਖ ਸੰਪਾਦਕ ਪੰਜਾਬੀ ਜਾਗਰਣ ਪਹੁੰਚੇ। ਇਸ ਸੈਸ਼ਨ ਦੇ ਮੁੱਖ ਪ੍ਰਵਕਤਾ ਸ. ਹਰਸਿਮਰਨ ਸਿੰਘ ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਆਫ ਅਡਵਾਂਸ ਸਿੱਖ ਸਟੱਡੀਜ਼ ਅਨੰਦਪੁਰ ਸਾਹਿਬ ਸਨ।
ਸੈਮੀਨਾਰ ਵਿੱਚ ਸ਼ਾਮਲ ਹੋਏ ਵਿਦਵਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਦਿਆ ਦੇ ਖੇਤਰ ਦੇ ਨਾਲ ਨਾਲ ਪੰਜਾਬੀ ਭਾਸ਼ਾ, ਸਿੱਖ ਧਰਮ ਅਤੇ ਪੰਜਾਬੀ ਸਭਿਆਚਾਰ ਦੀ ਬੇਹਤਰੀ ਲਈ ਹਮੇਸ਼ਾਂ ਪੰਜਾਬ ਦੀ ਮੋਹਰੀ ਸੰਸਥਾ ਵਜੋਂ ਕਾਰਜਸ਼ੀਲ ਰਿਹਾ ਹੈ। ਆਪਣੀ ਇਸ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਕਾਲਜ ਨੇ ਆਪਣੀ ਮੈਨਜਮੈਂਟ ਅਤੇ ਪਿੰਸੀਪਲ ਸਾਹਿਬ ਦੀ ਅਗਵਾਈ ਵਿੱਚ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਸੈਮੀਨਾਰ ਰੱਖਿਆ ਹੈ ਤਾਂ ਜੋ ਵਰਤਮਾਨ ਸਮਿਆਂ ਦੇ ਪ੍ਰਸੰਗ ਵਿੱਚ ਗੁਰੂ ਸਾਹਿਬ ਦੇ ਫਲਸਫੇ ਨੂੰ ਵਿਚਾਰ ਕੇ ਇਸ ਤੋਂ ਸਹੀ ਸੇਧ ਲਈ ਜਾ ਸਕੇ।
ਸੈਮੀਨਾਰ ਦੇ ਮੁੱਖ ਬੁਲਾਰੇ ਸ. ਹਰਿਸਿਮਰਨ ਸਿੰਘ ਨੇ ਕਿਹਾਕਿ ਏਸ਼ੀਆ ਧਰਮਾਂ ਦੀ ਨਰਸਰੀ ਹੈ ਅਤੇ ਧਰਮਾਂ ਦਾ ਨਿਖੇੜਾ ਉਹਨਾਂ ਦੀ ਪ੍ਰਮਾਤਮਾਂ ਬਾਰੇ ਸੋਚ ਵਿਚ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਕੁਦਰਤ ਵਿਚ ਰਮੇ ਹੋਏ ਇਕ ਪ੍ਰਮਾਤਮਾਂ ਦੀ ਗੱਲ ਕਹਿ ਕੇ ਨਵੇਂ ਧਰਮ ਦੀ ਨੀਂਹ ਰੱਖੀ ਜੋ ਕੁਦਰਤ ਵਿਚੋਂ ਕਾਦਰ ਦੀ ਭਾਲ ਕਰਦਾ ਹੈ ਜਿਵੇਂ ਕੁਦਰਤ ਵਿਭਿੰਨਤਾ ਸਿਰਜਣਾਤਮਕਤਾ ਅਤੇ ਵਿਵਸਥਾ ਵਿਚ ਵਿਚਰਦੀ ਹੈ ਉਵੇਂ ਦਾ ਹੀ ਗੁਰੂ ਸਾਹਿਬ ਨੇ ਪ੍ਰਮਾਤਮਾਂ ਦਾ ਰੂਪ ਸਿਰਜਿਆ ਹੈ।
ਸੈਮੀਨਾਰ ਦੇ ਮੁੱਖ ਮਹਿਮਾਨ ਸ. ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਸਰਹੱਦਾਂ ਤੋੜ ਕੇ ਵਿਸ਼ਵ ਪਿੰਡ ਦੀ ਸਥਾਪਨਾ ਕਰਦੇ ਹਨ। ਅਜੋਕੀ ਸੂਚਨਾ ਤਕਨੀਕ ਦਾ ਸਿਰਜਿਆ ਵਿਸ਼ਵ ਪਿੰਡ ਅਧੂਰਾ ਅਤੇ ਝੂਠਾ ਹੈ ਜੋ ਨੇੜਲੇ ਸੰਵਾਦ ਨੂੰ ਤੋੜਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਿੱਖ ਕਿਰਤ ਕਰੇਗਾ ਤਾਂ ਹੀ ਵੰਡ ਸਕੇਗਾ, ਇਸ ਲਈ ਕਿਰਤ ਦਾ ਸਹਿਯੋਗੀ ਸਮਾਜ ਸਿਰਜਣ ਦੀ ਲੋੜ ਹੈ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਰਾਹੀਂ ਖ਼ਾਲਸਾ ਕਾਲਜ ਵੀ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿਚ ਸ਼ਾਮਲ ਹੋ ਰਿਹਾ ਹੈ। ਅਸੀਂ ਵਿਦਵਾਨਾਂ ਤੋਂ ਆਸ ਕਰਦੇ ਹਾਂ ਕਿ ਉਹ ਪੰਜਾਬ ਦੀਆਂ ਵਰਤਮਾਨ ਸਮੱਸਿਆਵਾਂ ਜਿਵੇਂ, ਵਧਦੀ ਧਾਰਮਿਕ ਅਸਿਹਣਸ਼ੀਲਤਾ, ਖੇਤੀ ਦਾ ਸੰਕਟ ਅਤੇ ਪੰਜਾਬੀ ਨੌਜਵਾਨਾਂ ਦਾ ਪ੍ਰਵਾਸ ਵੱਲ ਰੁਝਾਨ ਜਿਹੇ ਵਿਸ਼ਿਆਂ ਬਾਰੇ ਗੁਰੂ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਕੋਈ ਨਵਾਂ ਮਾਡਲ ਉਸਾਰਨ ਦੀ ਕੋਸ਼ਿਸ਼ ਕਰਨ।
ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ, ਸਕੱਤਰ ਜਨਰਲ, ਪੰਜਾਬ ਕਲਾ ਪਰਿਸ਼ਦ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਡਾ. ਰਮਿੰਦਰ ਕੌਰ, ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਮਲ ਹੋਏ। ਇਸ ਸੈਸ਼ਨ ਵਿਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਸ. ਜਸਵੰਤ ਸਿੰਘ ਜ਼ਫ਼ਰ ਨੇ `ਗੁਰੂ ਨਾਨਕ ਬਾਣੀ ਦੇ ਸੱਤਾ ਸਰੋਕਾਰ` ਵਿਸ਼ੇ ਤੇ ਆਪਣਾ ਪੇਪਰ ਪੇਸ਼ ਕੀਤਾ ਜਦਕਿ ਖੋਜੀ ਅਤੇ ਸਿੱਖ ਇਤਿਹਾਸਕਾਰ ਸ. ਹਰਵਿੰਦਰ ਸਿੰਘ ਖ਼ਾਲਸਾ ਨੇ `ਗੁਰੂ ਨਾਨਕ ਪਾਤਸ਼ਾਹ :1969 ਤੋਂ ਅੱੱੱੱਜ` ਪ੍ਰੋ. ਕੰਵਲਜੀਤ ਸਿੰਘ, ਮੁਖੀ ਪੰਜਾਬੀ ਵਿਭਾਗ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਨੇ `ਗੁਰੂ ਨਾਨਕ ਬਾਣੀ : ਬਹੁ-ਸਭਿਆਚਾਰਕ ਪ੍ਰਵਚਨ` ਡਾ. ਈਸ਼ਵਰ ਦਿਆਲ ਗੌੜ ਪ੍ਰੋ. ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ `ਬਾਬਾ ਨਾਨਕ : ਇਕ ਸਭਿਆਚਰਕ ਪਰਿਪੇਖ` ਡਾ. ਅਮਨਪ੍ਰੀਤ ਸਿੰਘ, ਗੁਰੂ ਤੇਗ ਬਹਾਦਰ ਕਾਲਜ, ਦਿੱਲੀ ਨੇ, `ਗੁਰੂ ਨਾਨਕ ਬਾਣੀ ਦਾ ਸਮਕਾਲੀ ਪ੍ਰਸੰਗ` ਅਤੇ ਡਾ. ਅਮਰਜੀਤ ਸਿੰਘ, ਸੰਤ ਬਾਬ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੇ, `ਗੁਰੂ ਨਾਨਕ ਬਾਣੀ : ਮੂਲ ਦੀ ਕੌਤਕੀ ਰਮਜ਼` ਵਿਸ਼ੇ ਤੇ ਪੇਪਰ ਪੇਸ਼ ਕੀਤੇ। ਮੁੱਖ ਮਹਿਮਾਨ ਡਾ. ਰਮਿੰਦਰ ਕੌਰ ਨੇ ਪੇਪਰ ਪੇਸ਼ ਕਰਨ ਵਾਲੇ ਵਿਦਵਾਨਾਂ ਦੀਆਂ ਵੱਖ ਵੱਖ ਰਾਵਾਂ ਵਿਚਲੀ ਗੁਰੂ ਨਾਨਕ ਸਾਹਿਬ ਦੀ ਨਿਮਾਣੇ ਅਤੇ ਨਿਤਾਣੇ ਦੇ ਹਿੱਤ ਵਿਚ ਖੜਨ ਵਾਲੀ ਸੁਰ ਦਾ ਜਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜਾਬਰ ਅਤੇ ਜੁਲਮ ਦੇ ਖਿਲਾਫ ਲੜਨ ਵਾਲੇ ਨਿਧੜਕ ਯੋਧਾ ਸਨ ਉਹਨਾਂ ਨੇ ਗਰੀਬਾਂ ਦੀ ਕਿਰਤ ਲੁੱਟਣ ਵਾਲੀਆਂ ਰਵਾਇਤੀ ਰਸਮਾ ਰੀਤਾਂ ਦਾ ਆਪਣੇ ਜੀਵਨ ਅਤੇ ਬਾਣੀ ਵਿਚ ਸਪੱਸ਼ਟ ਵਿਰੋਧ ਕੀਤਾ ਹੈ। ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਗੁਰੂ ਸਾਹਿਬ ਇਕੱਲੇ ਪੰਜਾਬੀਆਂ ਜਾਂ ਭਾਰਤੀਆਂ ਦੇ ਹੀ ਗੁਰੂ ਨਹੀਂ ਸਨ ਉਹ ਜਗਤ-ਗੁਰੂ ਸਨ ਤੇ ਉਹਨਾਂ ਦੀ ਇਸ ਵਿਸ਼ਵ-ਵਿਆਪੀ ਸੋਚ ਨੂੰ ਉਭਾਰਨ ਦੀ ਇਸ ਸਮੇਂ ਸਖਤ ਲੋੜ ਹੈ।
ਸੈਮੀਨਾਰ ਦੇ ਦੂਸਰੇ ਅਕਾਦਮਿਕ ਸੈਸ਼ਨ ਵਿਚ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਭੁਪਿੰਦਰ ਸਿੰਘ, ਡਾ. ਅਮਨਪ੍ਰੀਤ ਸਿੰਘ, ਡਾ. ਅਮਰਜੀਤ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹੀਰਾ ਸਿੰਘ, ਡਾ. ਚਿਰਜੀਵਨ ਕੌਰ ਅਤੇ ਪ੍ਰੋ ਬਲਜਿੰਦਰ ਸਿੰਘ ਨੇ ਗੁਰੂ ਨਾਨਕ ਬਾਣੀ ਦੇ ਬਹੁ-ਸਭਿਆਚਾਰਕ ਪ੍ਰਵਚਨ ਬਾਰੇ ਆਪੋ ਆਪਣੇ ਖੋਜ ਭਰਪੂਰ ਪੇਪਰ ਪੇਸ਼ ਕੀਤੇ। ਸੈਮੀਨਾਰ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਬਾਖੂਬੀ ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਈ। ਸੈਮੀਨਾਰ ਦੇ ਅਖੀਰ ਤੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋ. ਡਾ. ਭੁਪਿੰਦਰ ਸਿੰਘ ਨੇ ਸੈਮੀਨਾਰ ਤੇ ਆਏ ਸਭ ਵਿਦਵਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਡੀਨ ਭਾਸ਼ਾਵਾਂ ਡਾ. ਸੁਖਮੀਨ ਬੇਦੀ, ਸਪੋਰਟਸ ਵਿਭਾਗ ਦੇ ਮੁਖੀ, ਡਾ. ਦਲਜੀਤ ਸਿੰਘ, ਕਾਮਰਸ ਵਿਭਾਗ ਦੇ ਮੁਖੀ ਡਾ. ਅਵਤਾਰ ਸਿੰਘ, ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ ਥਿੰਦ, ਡਾ. ਪਵਨ ਕੁਮਾਰ, ਪ੍ਰੋ ਗੁਰਸ਼ਰਨ ਸਿੰਘ, ਡਾ. ਰਾਜਬੀਰ ਕੌਰ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਹਰਵਿੰਦਰ ਕੌਰ, ਡਾ. ਰਜਨੀਸ਼ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਪਰਮਿੰਦਰਜੀਤ ਕੌਰ, ਵੀ ਹਾਜ਼ਰ ਸਨ।