• icon0183-5015511, 2258097, 5014411
  • iconkhalsacollegeamritsar@yahoo.com
  • IQAC

Department

ਹੀਰ ਵਾਰਿਸ : ਪਰੰਪਰਾ ਤੇ ਸਮਕਾਲ ਵਿਸ਼ੇ ਤੇ ਇਕ ਰੋਜ਼ਾ ਕੌਮੀ ਸੈਮੀਨਾਰ ਤੇ ਗਾਇਨ (12-11-2022)


ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਸਹਿਯੋਗ ਨਾਲ ਹੀਰ ਵਾਰਿਸ : ਪ੍ਰੰਪਰਾ ਤੇ ਸਮਕਾਲ ਵਿਸ਼ੇ 'ਤੇ ਸੈਮੀਨਾਰ, ਅਤੇ ਹੀਰ ਗਾਇਨ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੰਜਾਬੀ ਸਮਾਜ ਜਾਤ, ਧਰਮ, ਹੱਦ, ਸਰਹੱਦ ਤੋਂ ਉੱਪਰ ਉੱਠ ਕੇ ਵਾਰਿਸ ਸ਼ਾਹ ਦੀ 300ਵੀਂ ਜਨਮ ਸ਼ਤਾਬਦੀ ਬੜੇ ਜੋਸ਼ੋ-ਖਰੋਸ਼ ਨਾਲ ਮਨਾ ਰਿਹਾ ਹੈ ਅਤੇ ਇਸੇ ਲੜੀ ਅਧੀਨ ਕਾਲਜ ਵੱਲੋਂ ਅੱਜ ਇਹ ਸੈਮੀਨਾਰ ਕਰਵਾਇਆ ਹੈ। ਉਨ੍ਹਾਂ ਕਿਹਾ ਹੈ ਕਿ ਵਾਰਿਸ ਇਕ ਮਹਾਨ ਪੰਜਾਬੀ ਸਾਹਿਤਕਾਰ ਸੀ ਜਿਸ ਨੂੰ ਪੜ੍ਹੇ ਲਿਖੇ ਬੰਦਿਆਂ ਨਾਲੋਂ ਅਨਪੜ੍ਹ ਬੰਦੇ ਜ਼ਿਆਦਾ ਗਾਉਂਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਜੀਵਨ ਦੀ ਹਰ ਸਮੱਸਿਆ ਦਾ ਹੱਲ ਵਾਰਿਸ ਦੀ ਹੀਰ ਵਿਚ ਪਿਆ ਹੈ। ਉਸ ਦੀ ਸ਼ਤਾਬਦੀ ਦੋਵਾਂ ਪੰਜਾਬਾਂ ਨੂੰ ਜੋੜਨ 'ਚ ਸਹਾਇਕ ਹੋਵੇਗੀ। ਉਨ੍ਹਾਂ ਕਾਲਜ ਦੇ ਵਿਹੜੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਅਤੇ ਯਾਦ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ।
ਉੱਘੇ ਚਿੰਤਕ ਡਾ. ਸੁਮੇਲ ਸਿੰਘ ਸਿੱਧੂ (ਅਕਾਦਮਿਕ ਫੈਲੋ, ਸਕੂਲ ਆਫ਼ ਲੈਗੂਏਜਿਜ਼, ਡਾ. ਬੀ.ਆਰ. ਅੰਬੇਦਕਰ ਯੂਨੀਵਰਸਿਟੀ, ਦਿੱਲੀ) ਨੇ ਕੁੰਜੀਵਤ ਭਾਸ਼ਣ ਦਿੱਤਾ। ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਨੇ ਆਨਲਾਈਨ ਹਿੱਸਾ ਲੈਂਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਵੱਖ-ਵੱਖ ਸਾਹਿਤਕ ਪ੍ਰੋਗਰਾਮ ਕਰਵਾ ਰਹੀ ਹੈ, ਜਿਸ ਵਿਚ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਅਤੇ ਵਾਰਿਸ ਦੀ ਸ਼ਤਾਬਦੀ ਸ਼ਾਮਲ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਸੱਭਿਆਚਾਰਕ ਸਰੋਤ ਵਜੋਂ ਹੀਰ ਵਾਰਿਸ ਇਕ ਮਹੱਤਵਪੂਰਨ ਸਰੋਤ ਬਣ ਚੁੱਕੀ ਹੈ। ਦੂਸਰੇ ਅਕਾਦਮਿਕ ਸੈਸ਼ਨ 'ਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਮੁਖ ਸਿੰਘ ਨੇ ਦ੍ਰਿਸ਼ ਸਭਿਆਚਾਰ ਵਿਚ ਹੀਰ ਵਾਰਿਸ ਦੀ ਪੇਸ਼ਕਾਰੀ, ਵਿਸ਼ੇ ਤੇ ਆਪਣਾ ਖੋਜ ਪੇਪਰ ਪੇਸ਼ ਕੀਤਾ। ਇਸ ਸੈਸ਼ਨ ਦੀ ਪ੍ਰਧਾਨਗੀ ਉੱਘੇ ਪੰਜਾਬੀ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਨੇ ਕੀਤੀ। ਬਾਅਦ ਦੁਪਹਿਰ 2 ਵਜੇ ਕਾਲਜ ਦੇ ਸਰ ਸੁੰਦਰ ਸਿੰਘ ਮਜੀਠੀਆ ਹਾਲ ਵਿਚ ਹੀਰ ਗਾਇਨ ਕਰਵਾਇਆ ਗਿਆ। ਇਸ ਗਾਇਨ ਵਿਚ ਪਹਿਲਾਂ ਕਾਲਜ ਦੇ ਸੰਗੀਤ ਵਿਭਾਗ ਦੇ ਵਿਿਦਆਰਥੀਆਂ ਨੇ ਹੀਰ ਦਾ ਗਾਇਨ ਕੀਤਾ ਅਤੇ ਬਾਅਦ ਵਿਚ ਉੱਘੇ ਸੂਫੀ ਗਾਇਕ ਯਾਕੂਬ ਨੇ ਆਪਣੇ ਅੰਦਾਜ਼ ਵਿਚ ਹੀਰ ਦਾ ਗਾਇਨ ਕੀਤਾ।