149ਵਾਂ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਨੇ ਨਾਮ ਚਮਕਾਇਆ
ਬਾਬਾ ਹਰਿਵੱਲਭ ਸੰਗੀਤ ਸਮੇਲਨ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਸਭ ਤੋਂ ਪੁਰਾਣਾ ਉਤਸਵ ਹੈ ਜੋ ਕਿ ਦੇਵੀ ਤਲਾਬ, ਜਲੰਧਰ ਵਿਖੇ ਸਲਾਨਾ ਰੂਪ ਵਿੱਚ ਮਨਾਇਆ ਜਾਂਦਾ ਹੈ । 27 ਤੋਂ 29 ਦਿਸੰਬਰ ਤੱਕ ਚੱਲੇ ਇਸ ਮੇਲੇ ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਸੰਗੀਤ ਵਿਭਾਗ ਦੇ ਵਿਦਿਆਰਥੀ ਸੁਖਮਨ ਸਿੰਘ ਅਤੇ ਗੁਰਅੰਮ੍ਰਿਤ ਸਿੰਘ ਨੇ 149ਵਾਂ ਸੰਗੀਤ ਸੰਮੇਲਨ-2024 ਵਿੱਚ ਕਲਾਸੀਕਲ ਵੋਕਲ ਅਤੇ ਤੰਤੀ ਸਾਜ਼ ਕੈਟਾਗਰੀ ਵਿੱਚ ਮੁੱਖ ਸਟੇਜ ਤੇ ਪ੍ਰਸਤੁਤੀ ਦਿਤੀ। ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਡਾ. ਆਤਮ ਸਿੰਘ ਰੰਧਾਵਾ (ਮੁਖੀ ਸੰਗੀਤ ਵਿਭਾਗ) ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀ ਸ਼ਾਸਤਰੀ ਸੰਗੀਤ ਦੇ ਖੇਤਰ ਦਾ ਸ਼ਾਨਦਾਰ ਭਵਿੱਖ ਹਨ ਅਤੇ ਉਨ੍ਹਾ ਨੇ ਵਿਦਿਆਰਥੀਆ ਨੂੰ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿਤੀਆ। ਇਸ ਮੌਕੇ ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਸੁਰਜੀਤ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਰਾਹੁਲ ਗ੍ਰਿਥ, ਡਾ. ਅਮਨ ਕੌਰ, ਡਾ. ਸ਼ਿਵਾਨੀ ਨਾਰਦ, ਅਤੇ ਡਾ. ਮਨਦੀਪ ਸਿੰਘ ਵੀ ਹਾਜ਼ਰ ਸਨ।