• icon0183-5015511, 2258097, 5014411
  • iconkhalsacollegeamritsar@yahoo.com
  • IQAC

Department

P.G. Dept. of English organised Poem recitation competition


 

 

ਅੰਮ੍ਰਿਤਸਰ ਸਤੰਬਰ 13, 2021. ਖਾਲਸਾ ਕਾਲਜ ਗਵਰਨਿੰਗ ਕੋਂਸਿਲ ਅਧੀਨ ਚਲ ਰਹੇ ਇਤਿਹਾਸਿਕ ਖਾਲਸਾ ਕਾਲਜ ਵਿਖੇ ਅੰਗ੍ਰੇਜੀ  ਵਿਭਾਗ ਵਲੋਂ ਕਵਿਤਾ ਉਚਾਰਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਿਚ ਸ਼ਿਰਕਤ ਕੀਤੀ ਜਦ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਪਰਨੀਤ ਕੌਰ ਢਿੱਲੋਂ ਨੇ ਕੀਤੀ। ਪ੍ਰੋਗਰਾਮ ਦਾ ਆਗਾਜ਼ ਸ਼ਬਦ ਉਚਾਰਨ ਨਾਲ ਹੋਇਆ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਭਾਸ਼ਣ ਵਿਚ ਬੱਚਿਆ ਦਾ ਹੌਂਸਲਾ ਅਫ਼ਜਾਈ ਕਰਦਿਆ ਦੱਸਿਆ ਵਿਦਿਆ  ਦਾ ਅਸਲ ਮੰਤਵ ਤਦਹੀਪੂਰਾ ਹੁੰਦਾ ਹੈ,ਜਦ ਵਿਦਿਆਰਥੀ ਆਪਣੇ ਚੋਗਿਰਦੇ ਪ੍ਰਤੀ ਜਾਗਰੂਕ ਹੁੰਦੇ ਹਨ ਅਤੇ ਸਮਾਜਿਕ ਮੁਦਿਆ ‘ਤੇ ਆਪਣੇ ਪ੍ਰਤੀਕਰਮ ਸਾਹਿਤ ਕਲਾਵਾਂ ਦੇ ਰੂਪ ਵਿਚ ਪ੍ਰਗਟ ਕਰਦੇ ਹਨ।

          ਪ੍ਰੋ. ਪਰਨੀਤ ਕੌਰ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੱਸਿਆ ਕਿਕਵਿਤਾ ਵੱਡੇ ਸਰੋਕਾਰਾਂ ਨੂੰ ਥੋੜੇ ਸ਼ਬਦਾਂ ਵਿਚ ਕਹਿਣ ਦਾ ਇਕ ਵਿਸ਼ੇਸ਼ ਜ਼ਰੀਆ ਹੈ, ਉਹਨਾਂ ਨੇਸਹਿ ਪਾਠ ਗਤੀਵਿਧੀਆਂ ਨੂੰ ਇਕ ਵਿਸੇਸ਼ ਅਵਸਰ ਦਸਿਆ ਅਤੇ ਬੱਚਿਆ ਨੂੰ ਇਹਨਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ।

          ਇਸ ਮੌਕੇ ਮੰਚ ਦਾ ਸੰਚਾਲਣ ਪ੍ਰੋ. ਪੂਜਾ ਕਾਲੀਆ ਨੇ ਬੜੇ ਸੁਚੱਜੇ  ਢੰਗ ਨਾਲਕੀਤਾ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਿਭਾਗਾਂ ਦੇ 54 ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਇਸ ਸਮੇਂ ਪ੍ਰੋ. (ਡਾ.)ਸਾਵੰਤ ਸਿੰਘ ਮੰਟੋ, ਪ੍ਰੋ. ਵਿਜੇ ਬਰਨਾਰਡ ਅਤੇ ਪ੍ਰੋ. ਹਰਸ਼ ਸਲਾਰੀਆ ਨੇ ਜੱਜ ਦੀ ਭੂਮਿਕਾ ਨਿਭਾਈ।

ਪ੍ਰੋਗਰਾਮ ਦੇ ਕਨਵੀਨਰ,ਪ੍ਰੋ. ਮਲਕਿੰਦਰ ਸਿੰਘ ਨੇ ਪ੍ਰਿੰਸੀਪਲ ਸਾਹਿਬ ਅਤੇ ਵਿਭਾਗ ਦੀ ਸਭਿਆਚਾਰਕ ਪ੍ਰੋਗਰਾਮ ਕਮੇਟੀਮੈਂਬਰਜਿਸ ਵਿਚ ਪ੍ਰੋ. ਦਲਜੀਤ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਸੋਰਵ ਮੇਘ ਅਤੇ ਪ੍ਰੋ. ਮਾਰਕਸ ਸ਼ਾਮਿਲ ਹਨ, ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ।ਉਹਨਾਂਦੱਸਿਆ ਕਿ ਕਾਲਜ ਆਪਣੇ ਵਿਦਿਆਰਥੀਆਂ ਵਿਚ ਸਵੈ-ਭਰੋਸਾ ਪੈਦਾ ਕਰਨ,ਉਹਨਾਂ ਵਿੱਚਲੇ ਲੁਕਵੇਂਗੁਣਾਂ ਨੂੰ ਉਜਾਗਰ ਕਰਨ ਅਤੇ ਸਿਰਜਨਾਤਮਕ ਸਾਹਿਤ ਵਿਚ ਰੂਚੀ ਪੈਦਾ ਕਰਨ ਵਾਲੇ ਕਈ ਪ੍ਰੋਗਰਾਮਾਂ ਦਾ ਸਮੇਂ-ਸਮੇਂ ਤੇ ਆਯੋਜਨ ਕਰਵਾਉਂਦਾ ਹੈ। ਇਸ ਮੌਕੇ 'ਤੇ ਵਿਦਿਆਰਥੀ ਹਰਮੀਤ ਸਿੰਘ, ਹਰਮਨ ਨਨੇਕ੍ਰਮਵਾਰ ਪਹਿਲਾ, ਦੂਜਾ ਸਥਾਨ ਹਾਸਿਲ ਕੀਤਾ ਜਦ ਕਿ ਰਵਗੁਣ ਅਤੇ ਵਿਦਿਆ ਨੇ ਮਿਲ ਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ‘ਤੇ ਪ੍ਰੋ. (ਡਾ.) ਮਮਤਾ ਮਹਿੰਦਰੂ, ਪ੍ਰੋ. (ਡਾ.)ਜਸਵਿੰਦਰ ਕੌਰ , ਪ੍ਰੋ. ਰਾਵਨੀਤ ਕੌਰ , ਪ੍ਰੋ. ਰਵਨੀਤ ਕੌਰ, ਪ੍ਰੋ. ਜੈਦੀਪ ਕੌਰ, ਪ੍ਰੋ ਮਨਪ੍ਰੀਤ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਨਵਨੀਤ ਸਮੇਤ 150 ਵੱਧ ਵਿਦਿਆਰਥੀ ਨੇ ਹਾਜ਼ਰੀ ਭਰੀ।