• icon0183-5015511, 2258097, 5014411
  • iconkhalsacollegeamritsar@yahoo.com
  • IQAC

Department

Certificate Distribution Ceremony by Fashion Designing Department on 23 Dec 2019


 

ਅੰਮ੍ਰਿਤਸਰ 23 ਦਸੰਬਰ 2019 ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੋਸਟ ਗ੍ਰੈਜ਼ੂਏਟ ਵਿਭਾਗ ਫੈਸ਼ਨ ਡਿਜ਼ਾਇਨਿੰਗ ਵੱਲੋਂ ਲਾਈਫ-ਲੌਂਗ ਲਰਨਿੰਗ ਪ੍ਰੋਗਰਾਮ ਅਧੀਨ ਚੱਲ ਰਹੇ ਫ੍ਰੀ ਤਿੰਨ ਮਹੀਨੇ ਦੇ ਕੋਰਸ ਜਿਸ ਵਿੱਚ ਕਟਿੰਗ, ਸਟੀਚਿੰਗ, ਟੇਲਰਿੰਗ, ਨੀਡਲ ਕਰਾਫਟ, ਕਢਾਈਆਂ ਆਦਿ ਅਤੇ ਫੂਡ ਪ੍ਰੀਜ਼ਰਵੇਸ਼ਨ ਜਿਸ ਵਿੱਚ ਅਚਾਰ, ਮੁਰੱਬੇ, ਚਟਨੀਆਂ, ਜੈਮ ਆਦਿ ਦੀ ਸਿੱਖਲਾਈ ਦਾ ਗਰੀਬ ਅਤੇ ਲੋੜਵੰਦ ਔਰਤਾਂ ਅਤੇ ਬੱਚਿਆਂ ਨੂੰ ਘਰ ਬੈਂਠੇ ਰੁਜ਼ਗਾਰ ਕਰਨ ਦਾ ਹੁਨਰ ਦਿੱਤਾ ਗਿਆ, ਇਸ ਉਪਰਾਲੇ ਦੇ ਮੁਕੰਮਲ ਹੋਣ ਤੇ ਸਰਟੀਫਿਕੇਟ ਦੀ ਵੰਡ ਕੀਤੀ ਗਈ ਅਤੇ ਬੱਚਿਆਂ ਦੇ ਕੰਮ ਦੀ ਵਿਭਾਗ ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਆਏ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਜੀ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਹਨਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ। ਇਸ ਮੌਕੇ ਤੇ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਦੇ ਕੋ-ਆਰਡੀਨੇਟਰ ਮੈਡਮ ਨਵਨੀਨ ਕੌਰ ਬਾਵਾ ਅਤੇ ਮੁੱਖੀ ਵਿਭਾਗ ਫੈਸ਼ਨ ਡਿਜ਼ਾਇਨਿੰਗ ਪ੍ਰੋ. ਜਸਮੀਤ ਕੌਰ ਵੱਲੋਂ ਆਏ ਹਏ ਮੁੱਖ ਮਹਿਮਾਨ ਜੀ ਵੱਲੋਂ ਰੀਬਨ ਕੱਟਨ ਦੀ ਰਸਮ ਪੂਰੀ ਕਰਨ ਉਪਰੰਤ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ।

          ਇਸ ਮੌਕੇ ਤੇ ਡਾ. ਮਹਿਲ ਸਿੰਘ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਵੱਧ ਚੜ੍ਹ ਕੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਜਿੰਦਗੀ ਵਿਚ ਤੱਰਕੀ ਅਤੇ ਕਾਮਯਾਬੀ ਹਾਸਿਲ ਕਰਨ ਲਈ ਵੱਧ ਚੜ੍ਹ ਕੇ ਮਿਹਨਤ ਕਰਨੀ ਚਾਹੀਦੀ ਹੈ। ਉਹਨ੍ਹਾਂ ਨੇ ਬੱਚਿਆਂ ਦੇ ਕੰਮ ਦੀ ਲਗਾਈ ਹੋਏ ਪ੍ਰਦਸ਼ਨੀ ਦੇਖ ਕੇ ਬੱਚਿਆਂ ਦੇ ਕੰਮ ਅਤੇ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਨੇ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ।

          ਇਸ ਪ੍ਰਗਰਾਮ ਵਿੱਚ ਖਾਲਸਾ ਕਾਲਜ ਦੇ ਮੈਡਮ ਨਵਨੀਨ ਕੌਰ ਬਾਵਾ (ਓ.ਐਸ.ਡੀ. ਅਤੇ ਕੋ-ਆਰਡੀਨੇਟਰ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ), ਮੈਡਮ ਹਰਵਿੰਦਰ ਕੌਰ (ਮੁਖੀ ਫਿਜ਼ਿਕਸ ਵਿਭਾਗ), ਮੈਡਮ ਗੁਰਸ਼ਰਨ ਕੌਰ( ਇੰਚਾਰਜ ਫੂਡ ਪ੍ਰੀਜ਼ਰਵੇਸ਼ਨ), ਡਾ. ਐੱਮ. ਐਸ. ਬਤਰਾ (ਮੁਖੀ ਕਮਿਸਟਰੀ ਵਿਭਾਗ), ਡਾ. ਤਮਿੰਦਰ ਸਿੰਘ ਭਾਟੀਆ(ਡਿਪਟੀ-ਕੰਟਰੋਲਰ ਪ੍ਰੀਖਿਆ ਸ਼ਾਖਾ), ਮੈਡਮ ਜਗਵਿੰਦਰ ਕੌਰ ਘੁੰਮਣ(ਮੁਖੀ ਇਕਨਾਮਿਕਸ ਵਿਭਾਗ) ਅਤੇ ਹੋਰ ਸਾਰੇ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਸ਼ਾਮਿਲ ਹੋਏ। ਮੈਡਮ ਨਵਨੀਨ ਕੌਰ ਬਾਵਾ(ਕੋ-ਆਰਡੀਨੇਟਰ) ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਵਿਭਾਗਾਂ ਦੇ ਅਧਿਆਪਕ ਸਾਹਿਬਾਨਾਂ ਦਾ ਇਸ ਮੌਕੇ ਤੇ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ।

 ਮੁਖੀ ਵਿਭਾਗ ਮੈਡਮ ਜਸਮੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ, ਵਿਭਾਗ ਦੇ ਅਧਿਆਪਕਾਂ ਅਤੇ ਸਮੂਹ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਸੰਪੂਰਨ ਕਰਨ ਲਈ ਧੰਨਵਾਦ ਕੀਤਾ।